ਵੇਟਗੰਜ 'ਚ ਤਿੰਨ ਮੰਜ਼ਿਲਾ ਹੌਜ਼ਰੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ
ਲੁਧਿਆਣਾ: ਮਹਾਨਗਰ ਦੇ ਕਾਰੋਬਾਰੀ ਇਲਾਕੇ ਵੇਟਗੰਜ 'ਚ ਤਿੰਨ ਮੰਜ਼ਿਲਾ ਹੌਜ਼ਰੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅਗਨੀਕਾਂਡ ਦਾ ਸ਼ਿਕਾਰ ਹੋਈ ਏਕੇ ਸੱਭਰਵਾਲ ਹੌਜ਼ਰੀ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪੁੱਜ ਕੇ ਅੱਗ ਭਜਾਉਣ ਲਈ ਮੁਸ਼ੱਕਤ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਆਲੇ ਦੁਆਲੇ ਦੇ ਲੋਕਾਂ ਨੇ ਸ਼ਨਿਚਰਵਾਰ ਨੂੰ ਫੈਕਟਰੀ ਵਿੱਚੋਂ ਅੱਗ ਦਾ ਧੂੰਆਂ ਨਿਕਲਦਾ ਵੇਖਿਆ ਤੇ ਤੁਰੰਤ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਅਗਨੀਕਾਂਡ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਲਾਕਾ ਪੁਲਿਸ ਨੇ ਮੌਕੇ ਤੇ ਪੁੱਜ ਕੇ ਲੋਕਾਂ ਨੂੰ ਅੱਗ ਤੋਂ ਦੂਰ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ। ਅੱਗ ਲੱਗਣ ਦੀ ਇਸ ਦੁਰਘਟਨਾ 'ਚ ਫੈਕਟਰੀ ਅੰਦਰ ਪਿਆ ਕੱਚਾ ਅਤੇ ਤਿਆਰ ਮਾਲ ਸੜ ਕੇ ਸਵਾਹ ਹੋ ਗਿਆ ਜਿਸ ਦਾ ਅੰਦਾਜ਼ਾ ਅਜੇ ਲਗਾਉਣਾ ਸੰਭਵ ਨਹੀਂ ਹੋ ਸਕਿਆ ਹੈ ।ਅੱਗ ਲੱਗਣ ਮਗਰਲੇ ਕਾਰਨਾਂ ਬਾਰੇ ਪੜਤਾਲ ਜਾਰੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।
Add Comment