• Friday, December 06

ਵਧੀਆ ਕਾਰਗੁਜਾਰੀ ਲਈ ਵਿਸ਼ਵ ਏਡਜ ਡੇ ਤੇ ਹਿੰਦੂ ਕੰਨਿਆ ਕਾਲਜ ਸਨਮਾਨਿਤ

ਵਧੀਆ ਕਾਰਗੁਜਾਰੀ ਲਈ ਵਿਸ਼ਵ ਏਡਜ ਡੇ ਤੇ ਹਿੰਦੂ ਕੰਨਿਆ ਕਾਲਜ ਸਨਮਾਨਿਤ

ਕਪੂਰਥਲਾ (ਇੰਦਰਜੀਤ ਸਿੰਘ) : ਵਿਸ਼ਵ ਏਡਜ ਡੇ ਦੇ ਮੌਕੇ ਤੇਕੇਂਦਰੀ ਸੇਹਤ ਵਿਭਾਗ ਵਲੋਂ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗ੍ਰਾਮ ਵਿੱਚ ਸਥਾਨਕ ਹਿੰਦੂ ਕੰਨਿਆ ਕਾਲਜ ਦੇ ਰੈਡ ਰਿਬਨ ਕਲੱਬ ਨੂੰ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ। ਕਾਲਜ ਵਲੋਂ ਇਹ ਸਨਮਾਨ ਰੈਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ ਜਸਵੰਤ ਕੌਰ ਨੇ ਇਹ ਸਨਮਾਨ ਹਾਸਲ ਕੀਤਾ। ਪ੍ਰੋ ਰੇਣੂ ਸੋਨੀ ਵੀ ਉਹਨਾਂ ਦੇ ਨਾਲ ਗਏ। ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਇਹ ਸਨਮਾਨ ਕਾਲਜ ਦੇ ਰੈਡ ਰਿਬਨ ਕੱਲਬ ਵਲੋਂ ਸਮਾਜ ਵਿੱਚ ਏਡਜ ਨੂੰ ਲੈ ਕੇ ਕੀਤੇ ਗਏ ਕੰਮਾ ਨੂੰ ਵੇਖਦੇ ਹੋਏ ਦਿੱਤਾ ਗਿਆ ਹੈ।

ਉਹਨਾਂ ਦੱਸਿਆ ਕਿ ਰਾਸ਼ਟਰੀ ਪਧਰ ਤੇ ਆਯੋਜਿਤ ਇਸ ਪ੍ਰੋਗ੍ਰਾਮ ਵਿੱਚ ਕਾਲਜ ਨੂੰ ਇਨਾਮ ਮਿਲਨਾ ਬੜੇ ਮਾਣ ਦੀ ਗੱਲ ਹੈ ਅਤੇ ਇਹ ਕਾਲਜ ਦੀ ਸਮਾਜ ਅਤੇ ਵਿਦਿਆਰਥੀਆਂ ਪ੍ਰਤੀ ਵਧੀਆ ਸੋਚ ਨੂੰ ਦਰਸਾਉਂਦਾ ਹੈ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ ਨੇ ਵੀ ਕਾਲਜ ਦੇ ਸਟਾਫ ਨੂੰ ਇਸ ਉਪਲਭਦੀ ਤੇ ਮੁਬਾਰਕਬਾਦ ਦਿੱਤੀ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.