• Thursday, August 06

ਨੇਪਾਲ ਦੇ ਇਕ 15 ਮੈਂਬਰੀ ਵਫ਼ਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

ਨੇਪਾਲ ਦੇ ਇਕ 15 ਮੈਂਬਰੀ ਵਫ਼ਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

ਚੰਡੀਗੜ (ਇੰਦਰਜੀਤ ਸਿੰਘ) : ਨੇਪਾਲ ਦੇ ਇਕ 15 ਮੈਂਬਰੀ ਵਫ਼ਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ। ਇਹ ਵਫ਼ਦ ਨੇਪਾਲ 'ਚ ਬਣਾਏ ਨਵੇਂ 7 ਸੂਬਿਆਂ 'ਚੋਂ ਇਕ ਸੂਬੇ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਕਿ ਸੂਬਾ ਨੰਬਰ 5 ਵਜੋਂ ਜਾਣਿਆਂ ਜਾਂਦਾ ਹੈ। ਇਸ ਵਫਦ 'ਚ 11 ਵਿਧਾਇਕ ਤੇ 4 ਅਧਿਕਾਰੀ ਸ਼ਾਮਲ ਸਨ। ਇਸ ਵਫ਼ਦ ਦੇ ਮੁਖੀ ਦੀਪੇਂਦਰ ਕੁਮਾਰ ਪਨ ਮਗਰ ਨੇ ਦੱਸਿਆ ਕਿ ਨੇਪਾਲ 'ਚ ਨਵੇਂ ਸੰਵਿਧਾਨ ਦੇ ਹੋਂਦ 'ਚ ਆਉਣ ਤੋਂ ਬਾਅਦ ਦੇਸ਼ 'ਚ 7 ਨਵੇਂ ਸੂਬੇ ਬਣਾਏ ਗਏ ਹਨ। ਇਨ੍ਹਾਂ ਸੂਬਿਆਂ ਦੇ ਹਾਲੇ ਨਾਂ ਰੱਖੇ ਜਾਣੇ ਹਨ ਤੇ ਸਥਾਈ ਰਾਜਧਾਨੀਆਂ ਵੀ ਬਣਾਈਆਂ ਜਾਣੀਆਂ ਹਨ। 

ਹਾਲ ਦੀ ਘੜੀ ਸੂਬਾ ਨੰਬਰ 5 ਦੀ ਅਸਥਾਈ ਰਾਜਧਾਨੀ ਬੁਟਵਾਲ ਬਣਾਈ ਗਈ ਹੈ। ਸੂਬਾਈ ਵਿਧਾਨ ਸਭਾ ਦੀ ਕਾਰਜਵਿਧੀ ਸਮਝਣ ਲਈ ਸੂਬਾ ਨੰਬਰ 5 ਦੇ ਇਸ ਵਫਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ।ਇਸ ਮੌਕੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ, ਸਪੀਕਰ ਦੇ ਸਕੱਤਰ ਰਾਮ ਲੋਕ ਤੇ ਨੇਪਾਲੀ ਵਫਦ ਵਿਚ ਦੀਪੇਂਦਰ ਕੁਮਾਰ ਪਨ ਮਗਰ ਤੋਂ ਇਲਾਵਾ ਸਾਹਸਰਾਮ ਯਾਦਵ, ਨਿਰਮਲਾ ਸ਼ੇਤਰੀ, ਕਲਪਨਾ ਪਾਂਡੇ, ਤਾਰਾ ਜੀਸੀ, ਤੁਲਸੀ ਪ੍ਰਸਾਦ ਚੌਧਰੀ, ਤੇਜ਼ ਬਹਾਦੁਰ ਵੌਲੀ, ਨਾਰਾਇਣ ਪ੍ਰਸਾਦ ਅਚਾਰਿਆ, ਬਾਬੂਰਾਮ ਗੌਤਮ, ਬੀਰ ਬਹਾਦੁਰ ਰਾਣਾ, ਬਿਸ਼ਨੂੰ ਪ੍ਰਸਾਦ ਪੰਥੀ, ਬੈਜਨਾਥ ਕਾਲਾਵਰ (ਸਾਰੇ ਵਿਧਾਇਕ), ਨੇਪਾਲੀ ਵਿਧਾਨ ਸਭਾ ਦੇ ਸਕੱਤਰ ਦੁਰਲਭ ਕੁਮਾਰ ਪਨ ਮਗਰ, ਸ਼ਿਆਮ ਪ੍ਰਸਾਦ ਸ੍ਰੇਸ਼ਠਾ, ਦਿਨੇਸ਼ ਅਧਿਕਾਰੀ ਤੇ ਅਲੋਕ ਅਗਰਹਰੀ ਸ਼ਾਮਲ ਸਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.