• Tuesday, September 17

ਫਿਰੋਜ਼ਪੁਰ - ਮਾਈ ਭਾਗੋ ਸਕੀਮ ਤਹਿਤ ਵਿਦਿਆਰਥਨਾਂ ਨੂੰ ਵੰਡੇ ਸਾਈਕਲ

ਫਿਰੋਜ਼ਪੁਰ - ਮਾਈ ਭਾਗੋ ਸਕੀਮ ਤਹਿਤ ਵਿਦਿਆਰਥਨਾਂ ਨੂੰ ਵੰਡੇ ਸਾਈਕਲ

ਫਿਰੋਜ਼ਪੁਰ , 21 ਫਰਵਰੀ ( NRI MEDIA )

ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਫਿਰੋਜਪੁਰ ਵਿਖੇ ਐਮ.ਐਲ.ਏ ਹਲਕਾ ਫਿਰੋਜਪੁਰ ਦਿਹਾਤੀ ਸਤਿਕਾਰ ਕੌਰ ਗਹਿਰੀ ਦਾ ਪ੍ਰਤਿਨਿਤਿਧਵ ਕਰਦੇ ਹੋਏ ਜਸਮੇਲ ਸਿੰਘ ਲਾਡੀ ਗਹਿਰੀ ਵਲੋਂ 65 ਲੜਕੀਆਂ ਨੂੰ ਸਾਈਕਲ ਤਕਸੀਮ ਕੀਤੇ ਗਏ। ਲਾਡੀ ਗਹਿਰੀ ਨੇ ਦੱਸਿਆ ਕਿ ਸਰਕਾਰ ਵਲੋਂ ਬੇਟੀਆਂ ਦੀ ਪੜ੍ਹਾਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। 


ਮਾਈ ਭਾਗੋ ਸਕੀਮ ਵੀ ਉਹਨਾਂ ਵਿੱਚੋਂ ਇਕ ਹੈ ਜਿਸ ਤਹਿਤ ਦੂਰ ਦੁਰਾਡੇ ਤੋਂ ਸਕੂਲਾਂ ਤੱਕ ਲ਼ੜਕੀਆਂ  ਲ਼ਈ ਪਹੁੰਚ ਆਸਾਨ ਹੋਵੇਗੀ। ਸਕੂਲਾਂ ਤਕ ਪਹੁੰਚਣ ਚ ਅਸਮਰੱਥ ਲੜਕੀਆਂ ਸਾਇਕਲਾਂ ਰਾਹੀਂ ਤਿੰਨ ਚਾਰ ਕਿਲੋਮੀਟਰ ਦੂਰ ਤੱਕ ਆਸਾਨੀ ਨਾਲ ਪਹੁੰਚ ਸਕਣਗੀਆਂ ਅਤੇ ਉੱਚ ਵਿੱਦਿਆ ਹਾਸਲ ਕਰਕੇ ਆਪਣੇ ਪੈਰਾ ਤੇ ਖੜ੍ਹੀਆਂ ਹੋ

ਸਕਣਗੀਆਂ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ) ਨੇਕ ਸਿੰਘ ਅਤੇ ਪ੍ਰਿੰਸੀਪਲ ਸਾਂਦੇ ਹਾਸ਼ਮ ਸ਼ਾਲੂ ਰਤਨ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਸਰਕਾਰ ਦੀ ਇਸ ਪਹਿਲ ਦੀ ਨਿੱਘੀ ਤਾਰੀਫ ਕੀਤੀ, ਉਥੇ ਹਲਕਾ ਵਿਧਾਇਕ ਨੂੰ ਹਲਕੇ ਦੇ ਵਿਕਾਸ ਵਿੱਚ ਹਰ ਸੰਭਵ ਯਤਨਾਂ ਦਾ ਵਿਸਥਾਰ ਪੂਰਵਕ ਚਾਨਣ ਪਾਇਆ, ਉਹਨਾਂ ਨੇ ਸਰਕਾਰੀ ਸਕੂਲ ਵਿੱਚ ਮਿਲ ਰਹੀਆਂ ਸੁਵਿਧਾਵਾਂ ਨੂੰ ਦੱਸਦੇ ਹੋਏ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਾਉਣ ਲਈ ਮਾਪਿਆਂ ਨੂੰ

ਪ੍ਰੇਰਿਤ ਕੀਤਾ। 

ਦਵਿੰਦਰ ਨਾਥ ਲੈਕ ਬਾਇਓ ਨੇ ਮੰਚ ਸੰਚਾਲਨ ਦੀ ਡਿਊਟੀ ਬਾਖੂਬੀ ਨਿਭਾਈ ,ਬਾਬਾ ਬਘੇਲ ਸਿੰਘ ਨਿਰਮਲ ਕੁਟੀਆ ਸਾਂਦੇ ਹਾਸ਼ਮ,ਸਰਪੰਚ ਗ੍ਰਾਮ ਪੰਚਾਇਤ ਸਾਂਦੇ ਹਾਸ਼ਮ ਚਮਕੌਰ ਸਿੰਘ, ਚੇਅਰਮੈਨ ਐਸ.ਐਮ.ਸੀ ਕਮੇਟੀ ਕਮਲਜੀਤ ਸਿੰਘ ਅਮਨਾ, ਸਰਪੰਚ ਗ੍ਰਾਮ ਪੰਚਾਇਤ ਕਾਕੂ ਵਾਲਾ ਜੋਗਾ ਸਿੰਘ ਨੇ ਲਾਡੀ ਗਹਿਰੀ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਗੋਪੀ , ਡਾ. ਜਗਦੀਪ ਸਿੰਘ, ਇੰਦਰਜੀਤ ਸਿੰਘ, ਜੀਤਾ ਟਿੱਬੀ, ਹਰਜੀਤ ਸਿੰਘ ਸਰਪੰਚ ਵਰਿਆਮ ਵਾਲਾ, ਗੁਰਸਾਬ ਸਿੰਘ ਪ੍ਰਧਾਨ ਯੂਥ ਕਾਂਗਰਸ, ਦਾਰਾ ਸਿੰਘ

ਸਾਬਕਾ ਸਰਪੰਚ, ਰਣਧੀਰ ਸਿੰਘ ਸਰਪੰਚ ਭੱਟੀਆਂ, ਸ਼ਮਸ਼ੇਰ ਸਿੰਘ ਸਰਪੰਚ ਮੋਹਕਮ ਖਾਂ ਵਾਲਾ,ਰਜਿੰਦਰ ਕੌਰ, ਸਤਵਿੰਦਰ ਸਿੰਘ, ਉਪਿੰਦਰ ਸਿੰਘ, ਦਵਿੰਦਰ ਨਾਥ,ਮਹਿੰਦਰ ਸਿੰਘ, ਮੰਜੂ ਬਾਲਾ, ਸੁਨੀਤਾ ਸਲੂਜਾ, ਹਰਪ੍ਰੀਤ ਕੌਰ, ਅਨਾ ਪੁਰੀ, ਰੇਨੂ ਵਿਜ,ਕਮਲ ਸ਼ਰਮਾ, ਗੁਰਬਖਸ਼ ਸਿੰਘ, ਰਾਜੀਵ ਚੋਪੜਾ, ਅਕਸ਼ ਕੁਮਾਰ, ਸਟੈਨੋਗ੍ਰਾਫ਼ਰ ਸੁਖਚੈਨ ਸਿੰਘ, ਗੀਤਾ ਸ਼ਰਮਾ, ਪਰਦੀਪ ਕੌਰ,ਤਰਵਿੰਦਰ ਕੌਰ, ਮੋਨਿਕਾ, ਇੰਦੂ ਬਾਲਾ, ਬਲਤੇਜ ਕੌਰ, ਜਸਵਿੰਦਰ ਕੌਰ, ਕਿਰਨ, ਸੋਨੀਆ, ਕਲਰਕ ਮਨਦੀਪ ਸਿੰਘ, ਨੀਤੂ ਸੀਕਰੀ, ਬੁੱਧ ਸਿੰਘ, ਬੇਅੰਤ ਸਿੰਘ, ਪ੍ਰੀਆ ਨੀਤਾ ਆਦਿ ਹਾਜਰ ਸਨ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.