Breaking News :

ਗੰਨਾ ਕਿਸਾਨਾਂ ਨੂੰ 25 ਪ੍ਰਤੀ ਕੁਇੰਟਲ ਸਬਸਿਡੀ ਦੇਣ ਦਾ ਫੈਸਲਾ

2 ਮਾਰਚ, ਇੰਦਰਜੀਤ ਸਿੰਘ ਚਾਹਲ - (NRI MEDIA) :


ਮੀਡਿਆ ਡੈਸਕ, ਚੰਡੀਗੜ, (ਇੰਦਰਜੀਤ ਸਿੰਘ ਚਾਹਲ ) : ਪੰਜਾਬ ਸਰਕਾਰ ਨੇ ਗੰਨਾ ਕਿਸਾਨਾਂ ਨੂੰ 25 ਪ੍ਰਤੀ ਕੁਇੰਟਲ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਇਸ ਸਾਲ ਗੰਨੇ ਦੀ ਕੀਮਤ 310 ਸੀ। ਨਿੱਜੀ ਚੀਨੀ ਮਿੱਲਾਂ ਦੇ ਕਿਸਾਨਾਂ ਨੂੰ 285 ਰੁਪਏ ਪ੍ਰਤੀ ਕੁਇੰਟਲ ਦਾ ਭੁਗਤਾਨ ਕਰਨਾ ਸੀ ਤੇ 25 ਰੁਪਏ ਪੰਜਾਬ ਸਰਕਾਰ ਨੂੰ। ਸਰਕਾਰ ਵੱਲੋਂ ਇਸ ਸਬੰਧੀ ਐਲਾਨ ਤਾਂ ਕਰ ਦਿੱਤਾ ਗਿਆ ਸੀ ਪਰ ਕੈਬਨਿਟ ਨੇ ਇਸ 'ਤੇ ਆਪਣੀ ਮੋਹਰ ਨਹੀਂ ਲਗਾਈ ਸੀ। ਸ਼ਨੀਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਬੈਠਕ 'ਤੇ ਮੋਹਰ ਲੱਗਾ ਦਿੱਤੀ ਹੈ।

ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੀ ਵਿਧਾਨ ਸਭਾ 'ਚ ਇਹ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ 25 ਰੁਪਏ ਦਾ ਭੁਗਤਾਨ ਨਹੀਂ ਕੀਤੇ ਜਾਣ ਕਾਰਨ ਗੰਨਾ ਕਾਸ਼ਤਕਾਰਾਂ ਦਾ ਭਰੋਸਾ ਸਰਕਾਰ ਤੋਂ ਉੱਠਦਾ ਜਾ ਰਿਹਾ ਹੈ। ਕਿਉਂਕਿ ਜੇ ਸਮੇਂ 'ਤੇ ਪੈਸਾ ਨਹੀਂ ਮਿਲਣਗੇ ਤਾਂ ਕਿਸਾਨ ਗੰਨੇ ਦਾ ਉਤਪਾਦਨ ਘਟਾ ਸਕਦੇ ਹਨ। ਜਿਸ ਨਾਲ ਨਾ ਸਿਰਫ ਫਸਲੀ ਚੱਕਰ ਨੂੰ ਤੋੜਨ ਲਈ ਸਰਕਾਰ ਦੀਆਂ ਕੋਸ਼ਿਸ ਕਮਜ਼ੋਰ ਪੈਣਗੀਆਂ ਬਲਕਿ ਚੀਨੀ ਮਿੱਲਾਂ ਨੂੰ ਵੀ ਨੁਕਸਾਨ ਉਠਾਉਣਾ ਪਵੇਗਾ। ਦੱਸ ਦੇਈਏ ਕਿ ਫੈਸਲਾ ਖ਼ਤਮ ਹੁੰਦੇ ਹੀ ਪਿੜਾਈ ਸੀਜ਼ਨ ਲਾਗੂ ਹੋਵੇਗਾ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.