ਕੰਪਿਊਟਰਾਇਜਡ ਅਕਾਊਟਿੰਗ ਦੀ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਨੈਸ਼ਨਲ ਬੈਂਕ ਵਲੋਂ ਪੇਂਡੂੰ ਵਿਕਾਸ ਵਿਭਾਗ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਪੂਰਥਲਾ ਵਿਖੇ ਰੂਰਲ ਸੈਲਫ ਇੰਮਪਲਾਈਮੈਂਟ ਟ੍ਰੇਨਿੰਗ ਇੰਸਟੀਚਿਊਟ, ਜਿਸ ਵਿੱਚ ਵੱਖ ਵੱਖ ਕਿਤਿਆਂ ਦੀ ਟ੍ਰੇਨਿੰਗ ਦੇ ਕੇ ਬੇਰੋਜਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਸਵੈ-ਰੋਜਗਾਰ ਮੁਹਈਆ ਕਰਵਾਉਣ ਦੀ ਲੜੀ ਨੂੰ ਅੱਗੇ ਵਧਾਉਂਦਿਆ ਹੋਇਆ ਸੰਸਥਾ ਵਲੋਂ ਕੰਪਿਊਟਰਾਇਜਡ ਅਕਾਊਟਿੰਗ ਦੀ ਟ੍ਰੇੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ। 


ਪ੍ਰੋਗਰਾਮ ਵਿੱਚ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਦੇ ਚੀਫ ਐਲ.ਡੀ.ਐਮ ਸ੍ਰੀ ਸਰਵੇੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਉਹਨਾ ਨੇ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਤੋ ਕੋਰਸ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਿੱਖਿਆਰਥੀਆਂ ਨੂੰ ਆਖਿਆਂ ਕਿ ਦੁਨੀਆ ਵਿੱਚ ਕੋਈ ਵੀ ਕੰਮ ਅਸੰਭਵ ਨਹੀ ਹੈ, ਕੇਵਲ ਯਤਨ ਕਰਨ ਦੀ ਲੌੜ ਹੈ ।ਉਹਨਾ ਨੇ ਸਿੱਖਿਆਰਥੀਆਂ ਨੂੰ ਭਰੋਸਾ ਦਿਤਾ ਕਿ ਪੰਜਾਬ ਨੈਸ਼ਨਲ ਬੈਂਕ ਹਮੇਸ਼ਾ ਉਹਨਾ ਦੇ ਨਾਲ ਹੈ ।


ਸੰਸਥਾ ਦੇ ਡਾਇਰੈਕਟਰ ਸ਼੍ਰੀ ਪਰਮਜੀਤ ਸਿੰਘ ਨੇ ਦਸਿਆ ਕਿ ਸੰਸਥਾ ਵਿੱਚ ਵੱਖ ਵੱਖ ਕੀਤਿਆਂ ਵਿੱਚ ਮੁਫਤ ਸਿੱਖਲਾਈ ਦਿੱਤੀ ਜਾਂਦੀ ਹੈ ਅਤੇ ਸਿੱਖਿਆਰਥੀਆਂ ਦੇ ਖਾਣ ਪੀਣ ਦਾ ਪ੍ਰੰਬਧ ਵੀ ਮੁਫਤ ਕੀਤਾ ਜਾਂਦਾ ਹੈ। ਕੋਰਸ ਪੂਰਾ ਕਰਨ ਉਪਰੰਤ ਲੋੜਵੰਦ ਸਿੱਖਿਆਰਥੀਆਂ ਨੂੰ ਆਪਣਾ ਰੋਜਗਾਰ ਸ਼ੁਰੂ ਕਰਨ ਵਾਸਤੇ ਬੈਂਕਾਂ ਵਲੋਂ ਕਰਜਾ ਪ੍ਰਾਪਤ ਕਰਨ ਵਿੱਚ ਮੱਦਦ ਵੀ ਕੀਤੀ ਜਾਂਦੀ ਹੈ।ਇਸ ਮੌਕੇ ਤੇ  ਮਿਸ ਪ੍ਰਿਆ, ਮਿਸ ਜੋਤੀ ਲੋਟਿਆ ਮੈਬਰ ਹਾਜ਼ਰ ਸਨ ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.