Breaking News :

ਜੱਚਾ ਅਤੇ ਬੱਚਾ ਨੂੰ ਮਿਲੇ ਮੁਫਤ ਸਿਹਤ ਸਹੂਲਤਾਂ ਦਾ ਲਾਭ : ਡਾ. ਗੁਰਮੀਤ ਕੌਰ ਦੁੱਗਲ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਜੱਚਾ ਅਤੇ ਬੱਚਾ ਦਾ ਸਿਹਤਮੰਦ ਰਹਿਣਾ ਬਹੁਤ ਜਰੂਰੀ ਹੈ। ਇਹ ਸ਼ਬਦ ਜਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ ਨੇ ਸੀ.ਐੱਚ.ਸੀ. ਕਾਲਾ ਸੰਘਿਆ ਦੀ ਵਿਜਿਟ ਦੌਰਾਨ ਕਹੇ।ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੀ ਇਸ ਵਿਜੀਟ ਦੌਰਾਨ ਉਨ੍ਹਾਂ ਸੀ.ਐੱਚ.ਸੀ. ਕਾਲਾ ਸੰਘਿਆ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੀਮਾ ਨਾਲ ਮੀਟਿੰਗ ਕੀਤੀ ਤੇ ਹਦਾਇਤ ਦਿੱਤੀ ਕਿ  ਬਲਾਕ ਦੀਆਂ ਸਾਰੀਆਂ ਗਰਭਵਤੀ ਮਹਿਲਾਵਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਵਾਈ ਜਾਏ ਤਾਂ ਕਿ ਜੱਚਾ ਅਤੇ ਬੱਚਾ ਬਾਰੇ ਪੂਰੀ ਜਾਣਕਾਰੀ ਮਿਲ ਸਕੇ।ਡਾ. ਗੁਰਮੀਤ ਕੌਰ ਦੁੱਗਲ ਨੇ ਇਹ ਵੀ ਕਿਹਾ ਕਿ ਬਲਾਕ ਵਿੱਚ ਏ.ਐੱਨ.ਸੀ. ਰਜਿਸਟ੍ਰੇਸ਼ਨ ਵਧਾਈ ਜਾਏ ਤੇ ਲੋਕਾਂ ਨੂੰ ਸਿਹਤ ਸਕੀਮਾਂ ਪ੍ਰਤੀ ਜਾਗਰੂਕ ਕੀਤਾ ਜਾਏ।ਇਸ ਦੌਰਾਨ ਜਿਲਾ ਪਰਿਵਾਰ ਭਲਾਈ ਅਫਸਰ ਵੱਲੋਂ ਬਲਾਕ ਦੇ ਪ੍ਰਾਈਵੇਟ ਡਲੀਵਰੀਜ ਪੁਅਇੰਟ ਵੀ ਚੈੱਕ ਕੀਤੇ ਗਏ।


ਸਿਹਤ ਵਿਭਾਗ ਦੀ ਟੀਮ ਵੱਲੋਂ ਅਚਾਨਕ ਕੀਤੀ ਇਸ ਚੈਕਿੰਗ ਦੌਰਾਨ ਜੋ ਖਾਮੀਆਂ ਪਾਈਆਂ ਗਈਆਂ ਉਨ੍ਹਾਂ ਨੂੰ   ਦਰੁਸਤ ਕਰਨ ਦੇ ਦਿਸ਼ਾ ਨਿਰਦੇਸ਼ ਮੌਕੇ ਤੇ ਹੀ ਡਾ.ਗੁਰਮੀਤ ਕੌਰ ਦੁੱਗਲ ਵੱਲੋਂ ਦਿੱਤੇ ਗਏ।  ਇਸ ਮੌਕੇ ਡਾ. ਗੁਰਮੀਤ ਕੌਰ ਦੁੱਗਲ ਨੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ ਐਮ.ਸੀ.ਐੱਚ. ਸਰਵਿਸੇਜ ਦਾ ਉਦੇਸ਼ ਜੱਚਾ ਅਤੇ ਬੱਚਾ ਮੌਤ ਦਰ ਨੂੰ ਘਟਾਉਣਾ ਹੈ। ਉਨ੍ਹਾਂ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ, ਪੀ.ਐੱਮ.ਐੱਸ.ਐੱਮ.ਏ. ਬਾਰੇ ਵੀ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ। ਇਸ ਦੌਰਾਨ ਉਨ੍ਹਾਂ ਵੱਲੋਂ ਸਬ ਸੈਂਟਰ ਢੁਡੀਆਂਵਾਲ ਦੀ ਵੀ ਵਿਜਿਟ ਕੀਤੀ ਗਈ ਤੇ ਸਬ ਸੈਂਟਰ ਵਿੱਚ ਮੌਜੂਦ ਰਿਕਾਰਡ ਦੀ ਚੈਕਿੰਗ ਵੀ ਕੀਤੀ ਗਈ।


ਜਿਲਾ ਪਰਿਵਾਰ ਭਲਾਈ ਅਫਸਰ ਵੱਲੋਂ ਇਸ ਦੌਰਾਨ ਹਾਜਰ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨ। ਉਨ੍ਹਾਂ ਕਿਹਾ ਕਿ ਜੱਚਾ ਅਤੇ ਬੱਚਾ ਨੂੰ ਸਿਹਤ ਵਿਭਾਗ ਵੱਲੋਂ ਜੋ ਮੁਫਤ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਦਾ ਲਾਭ ਲਾਭਪਾਤਰੀ ਨੂੰ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਜੋਰ ਦਿੱਤਾ ਕਿ ਗਰਭਵਤੀ ਨੂੰ ਸੰਸਥਾਗਤ ਜਣੇਪੇ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ ਅਤੇ ਏਰੀਆ ਵਿੱਚ ਕੋਈ ਵੀ ਹੋਮ ਡਲੀਵਰੀ ਨਹੀਂ ਹੋਣੀ ਚਾਹੀਦੀ । 


ਉਨ੍ਹਾਂ ਐਲ.ਐੱਚ.ਵੀਜ. ਅਤੇ ਏ.ਐਨ.ਐਮਜ ਨੂੰ ਹਦਾਇਤ ਕੀਤੀ ਕਿ ਸਮੇਂ ਸਿਰ ਗਰਭਵਤੀ ਦੀ ਰਜਿਸਟ੍ਰੇਸ਼ਨ ਕੀਤੀ ਜਾਏ ਤੇ ਉਸ ਦਾ ਪੂਰਾ ਟ੍ਰੈਕ ਰਿਕਾਰਡ ਰੱਖਿਆ ਜਾਏ। ਇਸ ਤੋਂ ਇਲਾਵਾ ਜਿਲਾ ਪਰਿਵਾਰ ਭਲਾਈ ਅਫਸਰ ਵੱਲੋਂ ਬਲਾਕਾਂ ਦੇ ਬੀ.ਈ.ਈਜ. ਨਾਲ ਵੀ ਇੱਕ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਆਪੋ ਆਪਣੇ ਬਲਾਕ ਵਿੱਚ ਸਿਹਤ ਸਕੀਮਾਂ ਦੀ ਜਾਗਰੂਕਤਾ ਖਾਸ ਕਰ ਜੱਚਾ ਅਤੇ ਬੱਚਾ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਬਾਰੇ  ਜਾਗਰੂਕਤਾ ਕਰਨ । ਇਸ ਮੌਕੇ ਉਨ੍ਹਾਂ ਨਾਲ ਬੀ.ਸੀ.ਸੀ. ਜੋਤੀ ਆਨੰਦ ਤੇ ਬੀ.ਈ.ਈ. ਰਵਿੰਦਰ ਜੱਸਲ ਵੀ ਮੌਜੂਦ ਸਨ। 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.