Breaking News :

ਸੇਵਾ ਕੇਂਦਰਾਂ ਵਿਚ ਸ਼ੁਰੂ ਹੋਣਗੀਆਂ 7 ਹੋਰ ਸੇਵਾਵਾਂ- ਡੀ. ਸੀ

8 ਮਾਰਚ, ਇੰਦਰਜੀਤ ਸਿੰਘ ਚਾਹਲ - (NRI MEDIA) : 

ਮੀਡਿਆ ਡੈਸਕ, ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿਚ ਵਾਧਾ ਕਰਦਿਆਂ 7 ਹੋਰ ਸੇਵਾਵਾਂ ਦੀ ਸ਼ੁਰੂਆਤ 15 ਮਾਰਚ ਤੋਂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿਚ ਵਾਧਾ ਕਰਨ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਉਨਾਂ ਦੱਸਿਆ ਕਿ ਇਨਾ ਸੇਵਾਵਾਂ ਵਿਚ ਮੁੱਖ ਤੌਰ 'ਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਪਾਣੀ ਤੇ ਸੀਵਰੇਜ ਦੇ ਬਿੱਲ ਪ੍ਰਾਪਤ ਕਰਨਾ, ਮਾਲ ਵਿਭਾਗ ਨਾਲ ਸਬੰਧਤ ਈ-ਕੋਰਟ ਫੀਸ ਇਕੱਤਰ ਕਰਨਾ, ਉਚੇਰੀ ਸਿੱਖਿਆ ਵਿਭਾਗ ਨਾਲ ਸਬੰਧਤ ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲੋਂ ਜਾਰੀ ਡਿਗਰੀਆਂ ਤੇ ਡੀ. ਐਮ. ਸੀ ਦੀ ਟ੍ਰਾਂਸਕ੍ਰਿਪਟ, ਪ੍ਰੋਵੀਜ਼ਨਲ ਡਿਗਰੀ ਪ੍ਰਾਪਤ ਕਰਨਾ, ਡੀ. ਐਮ. ਸੀ ਤੇ ਡਿਗਰੀ ਦੁਬਾਰਾ ਜਾਰੀ ਕਰਵਾਉਣਾ ਅਤੇ ਡਿਗਰੀ ਤੇ ਡੀ. ਐਮ. ਸੀ ਵਿਚ ਸੋਧ ਕਰਨਾ ਆਦਿ ਸ਼ਾਮਿਲ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਸਾਰੇ 20 ਸੇਵਾ ਕੇਂਦਰਾਂ ਵਿਚ ਇਹ ਸੇਵਾਵਾਂ 15 ਮਾਰਚ ਤੋਂ ਪ੍ਰਦਾਨ ਕਰਨ ਦੇ ਪ੍ਰਬੰਧ ਕਰ ਲਏ ਗਏ ਹਨ। ਉਨਾਂ ਕਿਹਾ ਕਿ ਇਨਾਂ ਸੇਵਾਵਾਂ ਲਈ ਲੋੜੀਂਦੀ ਸਿਖਲਾਈ ਤੇ ਤਕਨੀਕੀ ਉਪਲਬੱਧਤਾ, ਡਾਟਾ ਬੇਸ ਪਹਿਲਾਂ ਹੀ ਸੇਵਾ ਕੇਂਦਰਾਂ ਨੂੰ ਦਿੱਤਾ ਜਾ ਚੁੱਕਾ ਹੈ। 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.