ਆਈਪੀਐੱਲ ਦੀ ਬ੍ਰਾਂਡ ਕੀਮਤ ਹੋਈ 48 ਅਰਬ ਰੁਪਏ

ਆਈਪੀਐੱਲ ਦੀ ਬ੍ਰਾਂਡ ਕੀਮਤ ਹੋਈ 48 ਅਰਬ ਰੁਪਏ

ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਬ੍ਰਾਂਡ ਕੀਮਤ 2019 ਵਿਚ ਸੱਤ ਫ਼ੀਸਦੀ ਵਧ ਕੇ 6.8 ਅਰਬ ਡਾਲਰ ਮਤਲਬ ਕਰੀਬ 48 ਅਰਬ 51 ਕਰੋੜ ਰੁਪਏ ਹੋ ਗਈ ਹੈ, ਜਿਸ ਵਿਚ ਇਸ ਦੀ ਮੁੰਬਈ ਅਤੇ ਚੇਨਈ ਫਰੈਂਚਾਇਜ਼ੀ ਤੇਜ਼ੀ ਨਾਲ ਉਪਰ ਵਧ ਰਹੀ ਹੈ।


ਡਫ ਐਂਡ ਫੇਲਪਸ ਕੰਸਲਟੈਂਸੀ ਫਰਮ ਨੇ ਵੀਰਵਾਰ ਨੂੰ ਆਪਣੀ ਰਿਪੋਰਟ ਵਿਚ ਕਿਹਾ ਕਿ ਸ਼ਾਹਰੁਖ ਖ਼ਾਨ ਦੀ ਕੋਲਕਾਤਾ ਨਾਈਟਰਾਈਡਰਸ ਅਤੇ ਵਿਦਾਦਾਂ ਨਾਲ ਘਰੇ ਵਿਜੈ ਮਾਲੀਆ ਦੇ ਬੈਂਗਲੁਰੂ ਰਾਇਲ ਚੈਲੇਂਜਰਸ ਫਰੈਂਚਾਇਜ਼ੀ ਦੀ ਕੀਮਤ ਵਿਚ ਅੱਠ ਫ਼ੀਸਦੀ ਦੀ ਕਮੀ ਆਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ 2008 ਵਿਚ ਆਈਪੀਐੱਲ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਕਾਰਪੋਰੇਟ ਜਗਤ ਦੀਆਂ ਅੱਠ ਟੀਮਾਂ ਸ਼ਾਮਲ ਹੋਈਆਂ। ਇਸ ਦੀ ਸਫਲਤਾ ਨੂੰ ਦੇਖ ਕੇ ਬਾਅਦ ਵਿਚ ਦੋ ਹੋਰ ਟੀਮਾਂ ਨੂੰ ਸ਼ਾਮਲ ਕੀਤਾ ਪਰ ਫਿਰ ਤੋਂ ਗਿਣਤੀ ਅੱਠ ਹੋ ਗਈ ਹੈ। ਮੁਕੇਸ਼ ਅੰਬਾਨੀ ਦੀ ਮੁੰਬਈ ਇੰਡੀਅਨਸ ਚਾਰ ਸੈਸ਼ਨ ਦੀ ਜੇਤੂ ਹੈ, ਉਸ ਦੀ ਕੀਮਤ ਵਿਚ 8.5 ਫ਼ੀਸਦੀ ਦਾ ਵਾਧਾ ਹੋਇਆ, ਜਿਸ ਨਾਲ ਉਸ ਦੀ ਬ੍ਰਾਂਡ ਕੀਮਤ ਹੁਣ 809 ਕਰੋੜ ਰੁਪਏ ਦੀ ਹੋ ਗਈ ਹੈ, ਜਿਸ ਨਾਲ ਇਹ ਆਈਪੀਐੱਲ ਦੀ ਸਭ ਤੋਂ ਕੀਮਤੀ ਟੀਮ ਬਣ ਗਈ ਹੈ। ਜਦਕਿ ਇੰਡੀਆ ਸੀਮੈਂਟਸ ਦੀ ਚੇਨਈ ਸੁਪਰਕਿੰਗਸ ਦੀ ਬ੍ਰਾਂਡ ਵੈਲਯੂ ਵਿਚ 13.1 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਹੁਣ ਇਸ ਦੀ ਬ੍ਰਾਂਡ ਵੈਲਯੂ ਵਧ ਕੇ 732 ਕਰੋੜ ਰੁਪਏ ਦੀ ਹੈ। ਜਿੰਦਲਸ ਦੀ ਦਿੱਲੀ ਕੈਪੀਟਲਸ ਵਿਚ ਇਸ ਸਾਲ 8.9 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਸ ਦੀ ਕੀਮਤ 374 ਕਰੋੜ ਰੁਪਏ ਹੋ ਗਈ ਹੈ। ਬੈਂਗਲੁਰੂ ਅਤੇ ਕੋਲਕਾਤਾ ਫਰੈਂਚਾਇਜ਼ੀ ਤੋਂ ਇਲਾਵਾ ਮੀਡੀਆ ਮੁਗਲ ਮਾਰਡੋਕ ਪਰਿਵਾਰ ਦੀ ਰਾਜਸਥਾਨ ਰਾਇਲਸ ਦੀ ਬ੍ਰਾਂਡ ਕੀਮਤ ਵੀ ਘੱਟ ਹੋਈ ਹੈ ਜੋ ਇਕ ਸਾਲ ਪਹਿਲਾਂ 284 ਕਰੋੜ ਰੁਪਏ ਸੀ ਅਤੇ ਹੁਣ ਘੱਟ ਕੇ 271 ਕਰੋੜ ਰੁਪਏ ਹੋ ਗਈ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.