ਜਦੋਂ ਪੈਸਿਆਂ ਲਈ ਜਗਰਾਤਿਆਂ 'ਚ ਗਾਇਆ ਕਰਦੀ ਸੀ ਨੇਹਾ ਕੱਕੜ
ਮੁੰਬਈ — ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਇੰਨੀਂ ਦਿਨੀਂ ਕਾਫੀ ਚਰਚਾ 'ਚ ਹੈ। ਪਿਛਲੇ ਦਿਨੀਂ ਇਕ ਸ਼ੋਅ ਦੌਰਾਨ ਪ੍ਰਤੀਭਾਗੀ ਨੇ ਜ਼ਬਰਨ ਉਨ੍ਹਾਂ ਨੂੰ ਕਿੱਸ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨੇਹਾ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ ਪਰ ਅੱਜ ਇਸ ਗਾਇਕਾ ਦੇ ਪੁਰਾਣੇ ਦਿਨਾਂ ਦੀਆਂ ਕੁਝ ਤਸਵੀਰਾਂ ਵੀ ਦਿਖਾਉਣ ਜਾ ਰਹੇ, ਜਿਨ੍ਹਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੇਹਾ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ।
ਨੇਹਾ ਕੱਕੜ ਆਪਣੀ ਗਾਇਕੀ ਦੇ ਸ਼ੁਰੂਆਤੀ ਦੌਰ 'ਚ ਥੋੜੀ ਭਰਵੇਂ ਸਰੀਰ ਦੀ ਲੱਗਦੀ ਸੀ ਅਤੇ ਪੁਰਾਣੀਆਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਵਾਕਏ ਹੀ ਇਹ ਉਹੀ ਸਲਿਮ ਅਤੇ ਸਟਾਈਲਿਸ਼ ਨੇਹਾ ਹੈ, ਜੋ ਬਿਲਕੁਲ ਸਿੱਧੀ ਸਾਦੀ ਅਤੇ ਸ਼ਰਮਾਕਲ ਜਿਹੀ ਨਜ਼ਰ ਆਉਂਦੀ ਸੀ।
ਦੱਸ ਦਈਏ ਕਿ ਨੇਹਾ ਕੱਕੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਇੰਡੀਅਨ ਆਈਡਲ' 'ਚ ਬਤੌਰ ਕੰਟੈਂਸਟੈਂਟ ਭਾਗ ਲਿਆ ਸੀ । 11 ਸਾਲ ਬਾਅਦ ਨੇਹਾ ਕਿੰਨਾ ਬਦਲ ਚੁੱਕੀ ਹੈ, ਇਸ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਦੇਖ ਕੇ ਲਾ ਸਕਦੇ ਹੋ।
ਜਦੋਂ ਉਹ ਪੈਸਾ ਕਮਾਉਣ ਲਈ ਮਾਤਾ ਦੇ ਜਗਰਾਤਿਆਂ 'ਚ ਗਾਇਆ ਕਰਦੀ ਸੀ ਪਰ ਹੁਣ ਜਿਸ ਸ਼ੋਅ ਦੀ ਉਹ ਕਦੇ ਪ੍ਰਤੀਭਾਗੀ ਰਹੀ ਸੀ ਉਸੇ ਸ਼ੋਅ 'ਚ ਬਤੌਰ ਜੱਜ ਉਹ ਕੰਮ ਕਰ ਰਹੀ ਹੈ। ਜੀ ਹਾਂ ਨੇਹਾ ਕੱਕੜ ਇੰਡੀਅਨ ਆਈਡਲ 'ਚ ਬਤੌਰ ਜੱਜ ਦੇ ਤੌਰ 'ਤੇ ਸ਼ਿਰਕਤ ਕਰ ਰਹੇ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ
Add Comment