• Monday, December 16

Breaking News :

ਟੋਰਾਂਟੋ 'ਚ ਅਗਸਤ ਦੇ ਪਹਿਲੇ ਵੀਕਐਂਡ ਨੇ ਪੁਲਿਸ ਦੀ ਉਡਾਈ ਨੀਂਦ, ਸ਼ਹਿਰ 'ਚ ਭਾਰੀ ਹਿੰਸਾ

ਟੋਰਾਂਟੋ 'ਚ ਅਗਸਤ ਦੇ ਪਹਿਲੇ ਵੀਕਐਂਡ ਨੇ ਪੁਲਿਸ ਦੀ ਉਡਾਈ ਨੀਂਦ, ਸ਼ਹਿਰ 'ਚ ਭਾਰੀ ਹਿੰਸਾ

ਟੋਰਾਂਟੋ (ਵਿਕਰਮ ਸਹਿਜਪਾਲ) : ਟੋਰਾਂਟੋ ਵਿਖੇ ਅਗਸਤ ਦੇ ਪਹਿਲੇ ਵੀਕਐਂਡ ਦੌਰਾਨ ਗੋਲੀਬਾਰੀ ਦੀਆਂ 13 ਵਾਰਦਾਤਾਂ ਨੇ ਪੁਲਿਸ ਦੀ ਨੀਂਦ ਉਡਾ ਦਿਤੀ ਹੈ। ਪੁਲਿਸ ਮੁਖੀ ਮਾਰਕ ਸੌਂਡਰਜ਼ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ 16 ਜਣੇ ਜ਼ਖ਼ਮੀ ਹੋਏ ਅਤੇ ਸ਼ਹਿਰ ਦਾ ਹਰ ਵਸਨੀਕ ਇਸ ਘਟਨਾਕ੍ਰਮ ਤੋਂ ਚਿੰਤਤ ਹੈ। ਮਾਰਕ ਸੌਂਡਰਜ਼ ਨੇ ਕਿਹਾ ਕਿ ਗੋਲੀ ਚੱਲਣ ਦੀਆਂ 33% ਵਾਰਦਾਤਾਂ ਸ਼ਹਿਰ ਦੇ ਉੱਤਰ-ਪੱਛਮੀ ਹਿੱਸੇ ਵਿਚ ਹੋਈਆਂ। 

ਪੁਲਿਸ ਮੁਤਾਬਕ ਇਕੱਲੇ ਲਾਰੈਂਸ ਹਾਈਟਸ ਇਲਾਕੇ ਵਿਚ ਤਿੰਨ ਥਾਵਾਂ 'ਤੇ ਗੋਲੀ ਚੱਲੀ ਅਤੇ ਸੋਮਵਾਰ ਨੂੰ ਵੀ ਇਹ ਸਿਲਸਿਲਾ ਜਾਰੀ ਰਿਹਾ। ਸੋਮਵਾਰ ਦੇਰ ਹੰਬਰ ਹਾਈਟਸ ਵਿਖੇ ਇਕ ਸ਼ਖਸ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿਚ ਮਿਲਿਆ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਚਰਚ ਸਟ੍ਰੀਟ ਅਤੇ ਐਡੀਲੇਡ ਸਟ੍ਰੀਟ ਨੇੜੇ ਦੋ ਜਣੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਜਿਨਾਂ ਵਿਚੋਂ ਇਕ ਦੀ ਹਾਲਤ ਬੇਹੱਦ ਗੰਭੀਰ ਦੱਸੀ ਗਈ। 

ਇਸੇ ਤਰਾਂ ਲਿਬਰਟੀ ਵਿਲੇਜ ਨੇੜੇ ਵੀ ਦੋ ਥਾਵਾਂ 'ਤੇ ਗੋਲੀ ਚੱਲਣ ਦੀ ਸੂਚਨਾ ਮਿਲੀ। ਜਾਂਚਕਰਤਾਵਾਂ ਮੁਤਾਬਕ ਇਥੇ ਅੱਠ ਤੋਂ 12 ਗੋਲੀਆਂ ਚਲਾਈਆਂ ਗਈਆਂ ਅਤੇ ਇਕ ਸ਼ਖਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.