ਵੱਡੀ ਖ਼ਬਰ - ਕੋਰੋਨਾ ਟੀਕੇ ਦਾ ਮਨੁੱਖੀ ਟਰਾਇਲ ਸ਼ੁਰੂ, ਜਲਦ ਦਵਾਈ ਬਣਨ ਦੀ ਉਮੀਦ

ਵੱਡੀ ਖ਼ਬਰ - ਕੋਰੋਨਾ ਟੀਕੇ ਦਾ ਮਨੁੱਖੀ ਟਰਾਇਲ ਸ਼ੁਰੂ, ਜਲਦ ਦਵਾਈ ਬਣਨ ਦੀ ਉਮੀਦ

ਲੰਡਨ (ਐਨ.ਆਰ.ਆਈ. ਮੀਡਿਆ) : ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਟੀਕੇ ਦਾ ਮਨੁੱਖੀ ਟਰਾਇਲ ਸ਼ੁਰੂ ਹੋ ਗਿਆ ਹੈ। ਇਸ ਟੀਕੇ ਨਾਲ ਜੁੜੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਟੀਕਾ ਸਰੀਰ ਵਿੱਚ ਰੋਗਾਂ ਨੂੰ ਰੋਕਣ ਦੀ ਸਮਰਥਾ ਨੂੰ ਵਧਾਉਣ ਵਿੱਚ ਕਾਰਗਰ ਹੈ। ਲੰਡਨ ਦੇ ਇੰਪੀਰੀਅਲ ਕਾਲਜ ਵਿਖੇ 300 ਵਿਅਕਤੀਆਂ 'ਤੇ ਇਹ ਟਰਾਇਲ ਕੀਤਾ ਜਾਣਾ ਹੈ। 

ਪ੍ਰੋਫੈਸਰ ਰੌਬਿਨ ਸ਼ਟੋਕ ਇਸ ਟਰਾਇਲ ਦੀ ਅਗਵਾਈ ਕਰ ਰਹੇ ਹਨ। ਇੰਪੀਰੀਅਲ ਕਾਲਜ ਲੰਡਨ ਵਿਖੇ ਹੋਣ ਵਾਲੇ ਮਨੁੱਖੀ ਟਰਾਇਲ ਤੋਂ ਪਹਿਲਾਂ ਜਾਨਵਰਾਂ 'ਤੇ ਇਸ ਟੀਕੇ ਦਾ ਟਰਾਇਲ ਸਫਲ ਰਿਹਾ ਹੈ।ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਮਨੁੱਖਾਂ 'ਤੇ ਟੀਕੇ ਦੀ ਵਰਤੋਂ ਸਫਲ ਹੁੰਦੀ ਹੈ ਤਾਂ ਇਹ ਦਵਾਈ ਲੋਕਾਂ ਨੂੰ 300 ਰੁਪਏ ਤੋਂ ਵੀ ਘੱਟ ਵਿੱਚ ਮਿਲੇਗੀ। ਕੋਰੋਨਾ ਦਾ ਸਾਹਮਣਾ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਬ੍ਰਿਟੇਨ ਪੰਜਵੇਂ ਸਥਾਨ ਉੱਤੇ ਹੈ। ਇਥੋਂ ਦੇ ਵਿਗਿਆਨੀ ਟੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.