Today's Horoscope: ਇਸ ਰਾਸ਼ੀ ਵਾਲਿਆਂ ਨੂੰ ਧਨ ਦੀ ਆਮਦ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

Today's Horoscope: ਇਸ ਰਾਸ਼ੀ ਵਾਲਿਆਂ ਨੂੰ ਧਨ ਦੀ ਆਮਦ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਅੱਜ ਦੀ ਗ੍ਰਹਿ ਸਥਿਤੀ: 7 ਅਕਤੂਬਰ 2019 ਸੋਮਵਾਰ, ਅੱਸੂ ਮਹੀਨਾ, ਸ਼ੁਕਲ ਪੱਖ, ਨੌਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ: ਸਵੇਰੇ 07.30 ਵਜੇ ਤੋਂ ਸਵੇਰੇ 09.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਪੂਰਬ ਤੇ ਉੱਤਰ।

ਤਿਉਹਾਰ: ਦੁਰਗਾ ਨੌਮੀ, ਮਹਾਨੌਮੀ

ਕੱਲ੍ਹ ਦਾ ਤਿਉਹਾਰ: ਵਿਜੇ ਦਸਮੀ (ਦੁਸਹਿਰਾ)

ਕੱਲ੍ਹ 8 ਅਕਤੂਬਰ, 2019 ਦਾ ਪੰਚਾਂਗ: ਵਿਕਰਮ ਸੰਵਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਅੱਸੂ ਮਹੀਨਾ, ਸ਼ੁਕਲ ਪੱਖ ਦਸਮੀ 14 ਘੰਟੇ 50 ਮਿੰਟ ਤਕ ਮਗਰੋਂ ਇਕਾਦਸ਼ੀ, ਸ਼ਰਵਣ ਨਛੱਤਰ 20 ਘੰਟੇ 12 ਮਿੰਟ ਤਕ ਮਗਰੋਂ ਧਨਿਸ਼ਠਾ ਨਛੱਤਰ, ਧਿ੍ਤੀ ਯੋਗ 24 ਘੰਟੇ 45 ਮਿੰਟ ਤਕ ਮਗਰੋਂ ਸ਼ੂਲ ਯੋਗ, ਮਕਰ 'ਚ ਚੰਦਰਮਾ।

ਮੇਖ: ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕਾਰੋਬਾਰ 'ਚ ਮਾਣ ਵਧੇਗਾ। ਖੋਜ ਦੀ ਦਿਸ਼ਾ ਵਿਚ ਚੱਲ ਰਹੀ ਕੋਸ਼ਿਸ਼ ਕਾਮਯਾਬ ਹੋਵੇਗੀ।

ਬਿ੍ਖ: ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਕਾਰੋਬਾਰ ਵਿਚ ਪ੍ਰਗਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਬੰਧਾਂ ਵਿਚ ਮਿਠਾਸ ਆਵੇਗੀ। ਕਿਸੇ ਨਾਲ ਭੇਟ ਹੋਵੇਗੀ।

ਮਿਥੁਨ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਜ਼ੁਬਾਨ 'ਤੇ ਕੰਟਰੋਲ ਰੱਖੋ। ਰਿਸ਼ਤਿਆਂ 'ਚ ਤਣਾਅ ਆ ਸਕਦਾ ਹੈ ਪਰ ਕੀਤੇ ਗਏ ਕੰਮ ਕਾਮਯਾਬ ਹੋਣਗੇ।

ਕਰਕ: ਸਹੁਰੇ ਪੱਖ ਦਾ ਸਹਿਯੋਗ ਰਹੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਰਚਨਾਤਮਕ ਕੰਮਾਂ ਵਿਚ ਪ੍ਰਗਤੀ ਹੋਵੇਗੀ। ਸਬੰਧਾਂ ਵਿਚ ਮਿਠਾਸ ਆਵੇਗੀ।

ਸਿੰਘ: ਮੌਸਮ ਦੇ ਰੋਗ ਦੀ ਲਪੇਟ ਵਿਚ ਆ ਸਕਦੇ ਹੋ। ਵਿਰੋਧੀ ਤੋਂ ਤਣਾਅ ਮਿਲ ਸਕਦਾ ਹੈ ਪਰ ਵਿਰੋਧੀ ਨਕਾਮ ਹੋਣਗੇ। ਖਾਣ-ਪੀਣ ਵਿਚ ਧਿਆਨ ਰੱਖੋ।

ਕੰਨਿਆ: ਪਰਿਵਾਰਕ ਮਾਣ ਵਧੇਗਾ। ਕਾਰੋਬਾਰ ਦਿ੍ਸ਼ਟੀ ਨਾਲ ਇਹ ਦਿਨ ਚੰਗਾ ਰਹੇਗਾ। ਕੀਤੇ ਗਏ ਕੰਮ ਸਾਰਥਿਕ ਹੋਣਗੇ। ਸੁਖਦ ਯਾਤਰਾ ਦਾ ਯੋਗ ਹੈ। ਸਿਹਤ ਪ੍ਰਤੀ ਧਿਆਨ ਦੇਵੋ।

ਤੁਲਾ: ਰਿਸ਼ਤਿਆਂ 'ਚ ਮਿਠਾਸ ਆਵੇਗੀ ਪਰ ਪਰਿਵਾਰਕ ਸਮੱਸਿਆ ਤੋਂ ਪੀੜਤ ਹੋ ਸਕਦੇ ਹੋ। ਆਰਥਿਕ ਮਾਮਲਿਆਂ ਵਿਚ ਜ਼ੋਖ਼ਮ ਨਾ ਚੁੱਕੋ।

ਬਿ੍ਸ਼ਚਕ: ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਮਾਲੀ ਸਥਿਥੀ ਠੀਕ ਰਹੇਗੀ।

ਧਨੁ: ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ। ਕਾਰੋਬਾਰ ਨਾਲ ਸਬੰਧਤ ਕੋਸ਼ਿਸ਼ਾਂ ਸਫਲ ਹੋਣਗੀਆਂ। ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ।

ਮਕਰ: ਸਮੱਸਿਆਵਾਂ ਦਾ ਹੱਲ ਹੋਵੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ ਪਰ ਸਿਹਤ ਪ੍ਰਤੀ ਲਾਪਰਵਾਹ ਨਾ ਰਹੋ।

ਕੁੰਭ: ਧਨ ਦੀ ਆਮਦ ਹੋਵੇਗੀ। ਰੁਝੇਵੇਂ ਵਧਣਗੇ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਮਾਣ ਵਧੇਗਾ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਮੀਨ: ਦਿਮਾਗ ਨਾਲ ਕੀਤੇ ਗਏ ਕੰਮ ਸੰਪੰਨ ਹੋਣਗੇ। ਆਰਥਿਕ ਤੇ ਕਾਰੋਬਾਰ ਮਮਲਿਆਂ ਵਿਚ ਸਫਲਤਾ ਮਿਲੇਗੀ। ਜੀਵਨਸਾਥੀ ਦਾ ਸਹਿਯੋਗਲ ਰਹੇਗਾ। ਕਿਸੇ ਨਾਲ ਮੁਲਾਕਾਤ ਹੋਵੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.