ਵਿਕਰਮ ਲੈਂਡਰ ਦੇ ਉਪਰੋਂ ਲੰਘਣ ਵਾਲਾ ਹੈ ਨਾਸਾ ਦਾ Lunarcraft, ISRO ਦੀਆਂ ਟਿਕੀਆਂ ਨਿਗਾਹਾਂ

ਵਿਕਰਮ ਲੈਂਡਰ ਦੇ ਉਪਰੋਂ ਲੰਘਣ ਵਾਲਾ ਹੈ ਨਾਸਾ ਦਾ Lunarcraft, ISRO ਦੀਆਂ ਟਿਕੀਆਂ ਨਿਗਾਹਾਂ

ਨਵੀਂ ਦਿੱਲੀ: ਭਾਰਤ ਦੈ ਲੈਂਡਰ ਵਿਕਰਮ ਲਈ ਅੱਜ ਦਾ ਦਿਨ ਬੇਹੱਦ ਖ਼ਾਸ ਹੈ। ਅਜਿਹਾ ਇਸ ਲਈ ਕਿਉਂਕਿ ਅੱਜ ਨਾਸਾ ਇਸ ਦੀ ਤਸਵੀਰ ਖਿੱਚਣ ਦੀ ਪਹਿਲੀ ਕੋਸ਼ਿਸ਼ ਕਰੇਗਾ। ਇਸ ਦੇ ਲਈ Lunar Reconnaissance Orbiter ਦਾ ਇਸਤੇਮਾਲ ਕਰੇਗਾ।

ਨਾਸਾ ਦਾ ਇਹ ਆਰਬਿਟਰ ਸਾਲ 2009 ਤੋਂ ਹੀ ਚੰਦਰਮਾ ਦੇ ਚੱਕਰ ਲਗਾ ਰਿਹਾ ਹੈ। ਅੱਜ ਇਹੀ LRO ਉਸ ਜਗ੍ਹਾ ਤੋਂ ਗੁਜ਼ਰੇਗਾ ਜਿੱਥੇ ਲੈਂਡਰ ਵਿਕਰਮ ਚੰਦਰਮਾ ਦੀ ਸਤ੍ਹਾ 'ਤੇ ਪਿਆ ਹੈ। ਅੱਜ ਜਿਸ ਮਿਸ਼ਨ ਨੂੰ ਨਾਸਾ ਅੰਜਾਮ ਦੇਣ ਵਾਲਾ ਹੈ ਉਸ ਦੇ ਲਈ ਐੱਲਆਰਓ ਦੀ ਉੱਚਾਈ ਨੂੰ 100 ਕਿਮੀ ਤੋਂ 90 ਕਿਮੀ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਖ਼ੁਦ ਨਾਸਾ ਨੇ ਅਧਿਕਾਰੀਆਂ ਨੇ ਦਿੱਤੀ ਹੈ। ਨਾਸਾ ਦਾ Lunarcraft ਜੇਕਰ ਅੱਜ ਆਪਣੇ ਮਿਸ਼ਨ 'ਚ ਕਾਮਯਾਬ ਹੋ ਗਿਆ ਤਾਂ ਇਹ ਕਾਫ਼ੀ ਵੱਡੀ ਉਪਲਬਧੀ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਚੰਦਰਯਾਨ-2 ਤਹਿਤ ਛੱਡਿਆ ਗਿਆ ਆਰਬਿਟਰ ਹੁਣ ਵੀ ਚੰਦਰਮਾ ਦੇ ਚੱਕਰ ਲਗਾ ਰਿਹਾ ਹੈ। ਇਸ ਨੇ ਹੀ 9 ਸਤੰਬਰ ਨੂੰ ਸਭ ਤੋਂ ਪਹਿਲਾਂ ਲੈਂਡਰ ਵਿਕਰਮ ਦੀ ਧਰਮਲ ਤਸਵੀਰ ਭੇਜੀ ਸੀ। ਇਸ ਜ਼ਰੀਏ ਹੀ ਉਸ ਜਗ੍ਹਾ ਦਾ ਪਤਾ ਲੱਗ ਸਕਦਾ ਸੀ ਜਿੱਥੇ ਅੱਜ ਲੈਂਡਰ ਮੌਜੂਦ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.