Breaking News :

ਭਾਰਤ 'ਤੇ ਚੀਨ ਪੌਦੇ ਲਗਾਉਣ 'ਚ ਸੱਭ ਤੋਂ ਅੱਗੇ

13 ਫਰਵਰੀ, ਸਿਮਰਨ ਕੌਰ- (NRI MEDIA) :

ਨਾਸਾ ਤੋਂ ਇਹ ਖਰਾਬ ਸਾਹਮਣੇ ਆਈ ਹੈ ਕਿ ਭਾਰਤ ਅਤੇ ਚੀਨ ਪੌਦੇ ਲਗਾਉਣ ਦੇ ਮਾਮਲੇ ਵਿਚ ਦੁਨੀਆਂ ਵਿਚ ਸੱਭ ਤੋਂ ਅੱਗੇ ਹਨ। ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ 20 ਸਾਲ ਪਹਿਲਾਂ ਦੇ ਮੁਕਾਬਲੇ ਦੁਨੀਆਂ ਵਿਚ ਹੁਣ ਵੱਧ ਹਰਿਆਵਲ ਹੋ ਗਈ ਹੈ। ਨਾਸਾ ਦੇ ਉਪਗ੍ਰਹਿ ਤੋਂ ਮਿਲੇ ਅੰਕੜਿਆਂ ਅਤੇ ਵਿਸ਼ਲੇਸ਼ਣ 'ਤੇ ਆਧਾਰਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਪੌਦੇ ਲਗਾਉਣ ਦੇ ਮਾਮਲੇ ਵਿਚ ਅਗਾਂਹਵਧੂ ਦੇਸ਼ ਵਿਚੋਂ ਹਨ।


ਇਸ ਅਧਿਐਨ ਦੇ ਲੇਖਕ ਚੀ ਚੇਨ ਨੇ ਕਿਹਾ ਕਿ ਇਕ ਤਿਹਾਈ ਪੌਦੇ ਚੀਨ ਅਤੇ ਭਾਰਤ ਵਿਚ ਹਨ । ਗ੍ਰਹਿ ਦੀ ਕੁੱਲ ਜੰਗਲਾਤ ਜ਼ਮੀਨ ਦਾ 9 ਫ਼ੀ ਸਦੀ ਹਿੱਸਾ ਉਹਨਾਂ ਦਾ ਹੀ ਹੈ। ਬੋਸਟਨ ਯੂਨੀਵਰਸਿਟੀ ਦੇ ਚੇਨ ਨੇ ਕਿਹਾ ਕਿ ਵੱਧ ਅਬਾਦੀ ਵਾਲੇ ਦੇਸ਼ਾਂ ਵਿਚ ਜੰਗਲਾਤ ਦੇ ਹਿੱਸੇ ਦੀ ਵਰਤੋਂ ਕਾਰਨ ਹੌਲੀ-ਹੌਲੀ ਇਹ ਖਤਮ ਹੋ ਰਿਹਾ ਹੈ।


ਨੇਚਰ ਸਸਟੇਨਿਬਿਲਟੀ ਰਸਾਲੇ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਉਪਗ੍ਰਹਿ ਅੰਕੜਿਆਂ ਵਿਚ ਪੌਦਿਆਂ ਨੂੰ ਲਗਾਉਣ ਦੀ ਪ੍ਰਕਿਰਿਆ ਦਾ ਪਤਾ ਚਲਿਆ ਹੈ ਜੋ ਮੁੱਖ ਤੌਰ 'ਤੇ ਚੀਨ ਅਤੇ ਭਾਰਤ ਵਿਚ ਹੋਈ ਹੈ। ਭਾਰਤ ਅਤੇ ਚੀਨ ਵਿਚ 2000 ਤੋਂ ਬਾਅਦ ਤੋਂ ਹੀ ਖਾਦ ਉਤਪਾਦਨ ਵਿਚ 35 ਫ਼ੀ ਸਦੀ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ। ਦੱਸ ਦਈਏ ਕਿ ਭਾਰਤ ਅਤੇ ਚੀਨ ਵਿਚ 1970 ਅਤੇ 1980 ਦੇ ਦਹਾਕੇ ਵਿਚ ਪੌਦਿਆਂ ਸਬੰਧੀ ਹਾਲਾਤ ਚੰਗੇ ਨਹੀਂ ਸਨ ਪਰ ਹੁਣ ਇਸ 'ਚ ਕਾਫੀ ਮਾਤਰਾ 'ਚ ਸੁਧਾਰ ਪਾਇਆ ਗਿਆ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.