• Wednesday, August 21

Breaking News :

ਭਾਰਤ ਵਿੱਚ ਗੂਗਲ ਨੇ ਲਾਂਚ ਕੀਤਾ ਨਵਾਂ ਐਪ - ਬਿਨਾਂ ਇੰਟਰਨੇਟ ਦੇ ਸਿੱਖ ਸਕਦੇ ਹੋ ਅੰਗਰੇਜ਼ੀ

ਨਵੀਂ ਦਿੱਲੀ , 08 ਮਾਰਚ ( NRI MEDIA )

ਗੂਗਲ ਨੇ ਨਵਾਂ ਐਪ 'ਬੋਲੋ' ਲਾਂਚ ਕੀਤਾ ਹੈ , ਇਹ ਐਪ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਪੜਨ ਅਤੇ ਸਿੱਖਣ ਵਿੱਚ ਮਦਦ ਕਰ ਸਕਦਾ ਹੈ ਨਾਲ ਹੀ ਇਹ ਬੱਚਿਆਂ ਦੇ ਸ਼ਬਦ ਦੇ ਗ਼ਲਤ ਉਚਾਰਣ ਨੂੰ ਵੀ ਠੀਕ ਕਰਨ ਵਿੱਚ ਮਦਦ ਕਰੇਗਾ , ਬੋਲੋ ਏਪ ਵਿੱਚ ਗੂਗਲ ਵਲੋਂ ਸਪੀਕ ਚਿੰਨ੍ਹ ਅਤੇ ਟੈਕਸਟ ਸਪੀਚ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ, ਗੂਗਲ ਨੇ ਇਸ ਐਪ ਨੂੰ ਸਭ ਤੋਂ ਪਹਿਲਾਂ ਭਾਰਤ ਵਿੱਚ ਲਾਂਚ ਕੀਤਾ ਹੈ , ਇਹ ਐਪ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ |


'ਬੋਲੋ ਐਪ ਆਫਲਾਈਨ ਕੰਮ ਕਰਦਾ ਹੈ , ਇਸ ਦਾ ਮਤਲਬ ਹੈ ਕਿ ਐਪ ਨੂੰ ਚਲਾਉਣ ਲਈ ਇੰਟਰਨੈੱਟ ਦੀ ਜ਼ਰੂਰਤ ਨਹੀਂ ਹੈ , ਯੂਜ਼ਰ ਨੂੰ ਸਿਰਫ਼ ਇਕ ਵਾਰ 50mb ਤੋਂ ਵੀ ਘੱਟ ਸਾਈਜ਼ ਦੀ ਐਪ ਡਾਊਨਲੋਡ ਕਰਨੀ ਪਵੇਗੀ , ਐਪ ਵਿੱਚ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ 100 ਤੋਂ ਜਿਆਦਾ ਕਹਾਣੀਆਂ ਹਨ ਜਿਸ ਨੂੰ ਪੜ੍ਹ ਕੇ ਬੱਚੇ ਆਪਣੇ ਰੀਡਿੰਗ ਸਕਿਲ ਵਧੀਆ ਕਰ ਸਕਦੇ ਹਨ |

ਏਪ ਵਿੱਚ ਐਨੀਮੇਟਿਡ ਕਰੈਕਟਰ '"ਦਿਆ " ਬੱਚਿਆਂ ਨੂੰ ਕਹਾਣੀਆਂ ਪੜਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰੇਗੀ , ਇਸ ਦੇ ਨਾਲ ਹੀ ਜੇ ਬੱਚਾ ਕਿਸੇ ਸ਼ਬਦ ਦਾ ਉਚਾਰਣ ਠੀਕ ਕਰ ਪਾ ਰਿਹਾ ਤਾਂ ਇਹ ਐਨੀਮੇਟਿਡ ਕਰੈਕਟਰ ਉਸ  ਬੱਚੇ ਦੀ ਮਦਦ ਕਰੇਗਾ ,ਐਨੀਮੇਟਿਡ ਕਰੈਕਟਰ ਪੂਰਾ ਕੰਟੇਂਟ ਪੜ੍ਹਣ ਉੱਤੇ ਬੱਚੇ ਦੀ ਤਾਰੀਫ਼ ਕਰਦਾ ਹੈ ਅਤੇ ਹੋਰ ਪੜਣ ਲਈ ਉਸਨੂੰ ਉਤਸ਼ਾਹ ਵੀ ਕਰਦਾ ਹੈ |


ਗੂਗਲ ਨੇ ਉੱਤਰ ਪ੍ਰਦੇਸ਼ ਦੇ 200 ਪਿੰਡਾਂ ਵਿੱਚ ਬੋਲੋ ਏਪ ਦਾ ਟਰਾਇਲ ਕੀਤਾ ਸੀ , ਟਰਾਇਲ ਦੇ ਸ਼ੁਰੂਆਤੀ ਤਿੰਨ ਮਹੀਨਿਆਂ ਵਿੱਚ 64% ਬੱਚਿਆਂ ਦੀ ਪੜ੍ਹਾਈ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ ,ਗੂਗਲ ਦੇ ਪ੍ਰੋਡਕਟ ਮੈਨੇਜਰ ਨਿਤਿਨ ਕਸ਼ਪ ਨੇ ਦੱਸਿਆ, 'ਬੱਚਿਆਂ ਵਿੱਚ ਪੜ੍ਹਨ ਦੀ ਸਮਰੱਥਾ ਵਿੱਚ ਘਾਟ ਉਨ੍ਹਾਂ ਦੀ ਸਿੱਖਿਆ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਬੱਚਾ ਆਪਣੀਆਂ ਯੋਗਤਾਵਾਂ ਨੂੰ ਪੂਰੀ ਤਰ੍ਹਾਂ ਨਹੀਂ ਜਾਣ ਸਕਦਾ ,ਬੱਚਿਆਂ ਨੂੰ ਕਈ ਵਾਰ ਗੁਣਵੱਤਾ ਪੂਰੀ ਸਿੱਖਿਆ ਦੀ ਘਾਟ, ਸਰੋਤਾਂ ਦੀ ਕਮੀ ਨਾਲ ਇਨਫਰਾਸਟ੍ਰਕਚਰ ਅਤੇ ਕਲਾਸ ਤੋਂ ਬਾਹਰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ , ਜਿਸ ਵਿੱਚ ਇਹ ਐਪ ਉਨ੍ਹਾਂ ਦੀ ਮਦਦ ਕਰ ਸਕਦਾ ਹੈ |

ਹੁਣੇ ਡਾਊਨਲੋਡ ਕਰੋ - 

Bolo app DownloadAdd Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.